ਸੁਰਜੀਤ ਪਾਤਰ

ਸੁਰਜੀਤ ਪਾਤਰ ਜੀ ਦੇ ਲੇਖਨ ਅਤੇ ਜੀਵਨ ਤੇ ਇੱਕ ਝਾਤ


Rachnawan :-

45.) ਪੁਲ਼
46.) ਐ ਇਸ਼ਕ ਆਤਿਸ਼ ਤੂੰ ਚੀਰ ਨੇਰੇ  
47.) ਮੇਰੀ ਖੁਦਕੁਸ਼ੀ ਦੇ ਰਾਹ ਵਿੱਚ 
48.) ਤੁੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ 
49.) ਉਦਾਸ ਹੋਵੀਂ ਨਿਰਾਸ਼ ਹੋਵੀਂ 
50.) ਇਸ ਨਗਰੀ ਤੇਰਾ ਜੀ ਨਹੀਂ ਲੱਗਦਾ 
51.) ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ, 
52.) ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬਣਾ ਹੈ 
53.) ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ 
54.) ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ  
55.) ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ 
56.) ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ 
57.) ਇਕ ਖਾਬ ਦੇ ਤੇ ਕਿਤਾਬ ਦੇ 
58.) ਮੇਰੇ ਮਨ ਵਿਚ ਖੌਫ਼ ਬਹੁਤ ਨੇ 
59.) ਸ਼ਬਦੋ | 
60.) ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ 
61.) ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ
62.) ਕਿਵੇਂ ਲਿੱਖਾਂ ਮੈਂ 
63.) ਹਜ਼ਾਰਾਂ ਪਰਿੰਦੇ
64.) ਬੂਹੇ ਦੀ ਦਸਤਕ ਤੋਂ ਡਰਦਾ 
65.) ਤੁੰ ਮੇਰੇ ਦਰਖਤਾਂ 'ਤੇ ਵਸਦੀ ਘਟਾ ਹੈਂ
66.) ਨ ਮੈਨੂੰ ਛੱਡ ਕੇ ਕੇ ਜਾਵੀਂ ਕਦੀ ਤੂੰ  
67.) ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ 
 


ਇੰਟਰਨੈਟ ਤੇ ਜਿਥੇ ਕਿਤੇ ਵੀ ਦੇਖਿਆ ਪੰਜਾਬੀ ਦੇ ਇਸ ਮਹਾਨ ਸ਼ਾਇਰ ਦਾ ਜੀਵਨ ਬਿਉਰਾ ਸਿਰਫ਼ ਅੰਗਰੇਜ਼ੀ ਵਿੱਚ ਹੀ ਮਿਲਿਆ...ਸੋ ਬਹੁਤ ਦੁੱਖ ਹੋਇਆ ..ਦੂਜੀਆਂ ਭਾਸ਼ਾਵਾਂ ਦੇ ਅਨੇਕਾ ਹੀ ਨਾਟਕ ,ਕਵਿਤਾਵਾਂ ਦਾ ਪੰਜਾਬੀ ਵਿੱਚ ਤਰਜ਼ਮਾ ਕਰਨ ਵਾਲੇ ਪੰਜਾਬੀ ਮਾਂ ਬੋਲੀ ਦੇ ਇਸ ਮਹਾਨ ਸਪੂਤ ਦੇ ਲੇਖਨ ਤੇ ਜੀਵਨ ਤੇ ਇੰਟਰਨੈਟ ਤੇ ਪੰਜਾਬੀ ਵਿੱਚ ਕੋਈ ਜਾਣਕਾਰੀ ਮੁਹੱਈਆ ਨਹੀਂ....
ਇਸ ਲਈ ਮਨਦੀਪ ਬਾਈ ਹੁਰਾਂ ਨਾਲ ਸੰਪਰਕ ਕਿਤਾ...ਤੇ ਮਨਦੀਪ ਨੇ ਵੀ ਭਰਪੂਰ ਸਹਿਯੋਗ ਦਿੱਤਾ...
ਤੇ ਇਸ ਕਾਰਜ ਨੂੰ ਨੇਪਰੇ ਚਾੜਿਆ....ਇਸ ਸਾਰੇ ਕਾਰਜ ਦਾ ਸਿਹਰਾ ਮਨਦੀਪ ਬਾਈ ਦੇ ਸਿਰ ਹੈ,ਮੈ ਤਾ ਸਿਰਫ਼ ਜਾਣਕਾਰੀ ਮੁਹੱਈਆ ਦਾ ਇੱਕ ਜ਼ਰੀਆ ਬਣਿਆ ਹਾਂ...ਪਾਤਰ ਜੀ ਦੇ ਜੀਵਨ ਤੇ ਲੇਖਨ ਸਫ਼ਰ ਤੇ ਇਸ ਝਾਤ ਦਾ ਸਾਰਾ ਤਰਜ਼ਮਾ ਮਨਦੀਪ ਬਾਈ ਹੁਰਾਂ ਦੀ ਮੇਹਰਬਾਨੀ ਸਦਕਾ ਹੀ ਹੈ....


punjabi contemporary poet surjit patar pencil portrait done in pencils
ਜਨਾਬ ਸੁਰਜੀਤ ਪਾਤਰ ਜੀ ਇੱਕ ਮੰਨੇ ਪ੍ਰਮੰਨੇ ਪੰਜਾਬੀ ਕਵੀ ਹਨ| ਓਹਨਾ ਦਾ ਜਨਮ ਸੰਨ 1944 ਵਿੱਚ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ' ਪੱਤੜ ਕਲਾਂ ' ਵਿਖੇ ਹੋਇਆ| ' ਪੱਤੜ' ਨਾਮ ਤੋਂ ਹੀ ਓਹਨਾ ਨੇ ਆਪਣਾ ਤਖੱਲਸ "ਪਾਤਰ" ਰੱਖ ਲਿਆ| ਪਾਤਰ ਜੀ ਨੇ M.A. ਪੰਜਾਬੀ ਯੂਨੀਵਰਿਸਟੀ ਪਟਿਆਲਾ ਤੋਂ ਕੀਤੀ ਅਤੇ ਓਸ ਤੋਂ ਬਾਦ Phd ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਤੋਂ ਸਾਹਿਤ ਵਿੱਚ ਕੀਤੀ ਜਿਸਦਾ ਵਿਸ਼ਾ "Transformation of Folklore in Guru Nanak Vani " ਸੀ|
ਇਸਤੋਂ ਬਾਦ ਓਹ ਅਧਿਆਪਨ ਦੇ ਕਿੱਤੇ ਵਿੱਚ ਆ ਗਏ ਤੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ, ਲੁਧਿਆਣਾ ਤੋਂ ਪੰਜਾਬੀ ਦੇ ਪ੍ਰੋਫ਼ੈਸਰ ਦੇ ਤੌਰ ਤੇ ਸੇਵਾਮੁਕਤ ਹੋਏ|
ਪਾਤਰ ਜੀ ਨੇ ਸੱਠਵੇਂ ਦਹਾਕੇ ਦੇ ਵਿੱਚ ਜਹੇ ਲਿਖਣਾ ਸ਼ੁਰੂ ਕੀਤਾ| ਸ਼ਾਇਰੀ ਵਿੱਚ ਓਹਨਾ ਦੀਆਂ ਮੁੱਖ ਕਿਤਾਬਾਂ "ਹਵਾ ਵਿੱਚ ਲਿਖੇ ਹਰਫ਼", "ਬਿਰਖ ਅਰਜ਼ ਕਰੇ", "ਹਨੇਰੇ ਵਿੱਚ ਸੁਲਗਦੀ ਵਰਨਮਾਲਾ", "ਲਫ਼ਜ਼ਾਂ ਦੀ ਦਰਗਾਹ", "ਪਤਝੜ ਦੀ ਪਾਜ਼ੇਬ" ਅਤੇ "ਸੁਰ-ਜ਼ਮੀਨ" ਹਨ|
ਜਨਾਬ ਪਾਤਰ ਹੁਨਾ ਨੇ Federico García Lorca ਦੇ ਤਿੰਨ ਦੁਖਾਂਤ , ਗਿਰੀਸ਼ ਕਾਰਨਾਡ ਦਾ ਨਾਟਕ "ਨਾਗ ਮੰਡਲ",Bertolt Brecht and Pablo Neruda ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਤਰਜ਼ਮਾ ਕੀਤਾ, ਤੇ Jean Giradoux, Euripides and Racine ਦੇ ਕਈ ਨਾਟਕ ਵੀ ਦੋਬਾਰਾ ਆਪਣੀ ਸੋਚ ਵਿੱਚ ਢਾਲੇ | ਸ਼ੇਖ ਫ਼ਰੀਦ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਵਰਗੇ ਪੰਜਾਬੀ ਸ਼ਾਇਰਾਂ ਤੇ tele script ਵੀ ਲਿਖੀ|
ਪਾਤਰ ਜੀ ਨੇ ਸ਼ਹੀਦ ਉੱਧਮ ਸਿੰਘ ਦੇ ਸੰਵਾਦ ਲਿਖੇ ਸਨ ਤੇ ਓਹਨਾ ਨੇ ਆਪਣੀ ਸ਼ਾਇਰੀ ਦੀ ਆਪਣੀ ਅਵਾਜ਼ ਵਿੱਚ "ਬਿਰਖ ਜੋ ਸਾਜ਼ ਹੈ" ਨਾਮ ਹੇਠ ਇੱਕ ਟੇਪ ਵੀ ਕੀਤੀ ਸੀ|
ਪਾਤਰ ਜੀ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਰਹਿ ਚੁੱਕੇ ਹਨ|
ਓਹਨਾ ਨੂੰ 1993 ਵਿੱਚ "ਹਨੇਰੇ ਵਿੱਚ ਸੁਲਗਦੀ ਵਰਨਮਾਲਾ" ਲਈ ਸਾਹਿਤ ਅਕਾਦਮੀ ਸਨਮਾਨ ਮਿਲਿਆ ਅਤੇ 1999 ਵਿੱਚ "ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ" ਵਲੋਂ "ਪੰਚਨਾਦ ਪੁਰਸਕਾਰ" ਦਿੱਤਾ ਗਿਆ|

7 comments:

  1. ਮਿਹਰਬਾਨੀ ਸੁਰਜੀਤ ਪਾਤਰ ਬਾਰੇ ਇੰਨੀ ਜਾਣਕਾਰੀ ਪੇਸ਼ ਕਰਨ ਲਈ, ਖਾਸ ਕਰਕੇ ਉਨ੍ਹਾਂ ਦੀਆਂ ਕਵਿਤਾਵਾਂ ਲਈ!

    ReplyDelete
  2. SATHVEN
    DAHAAKE NAHIN CHHEVEN DAHAAKE CH LIKHNA SHUROO KEETA HOVEGA

    ReplyDelete
  3. ਬਹੁਤ vadiiia ਵੀਰ ਜੀ

    ReplyDelete
  4. Very nice work by u Ashwani Sir.

    ReplyDelete
  5. ਬਾਈ ਸਬਾਸ ਜੀ ਤਹਡੇ



    ReplyDelete
  6. ਬਾਈ ਸਬਾਸ ਜੀ ਤਹਡੇ



    ReplyDelete
  7. Bahut ਵਧਾਇਆ but MERI notes tye unna da ਜਨਮ 1945 ਹੈ tuc ਮੈਨੂੰ ਸਹੀ ਤਰੀਕ ਦਸ ਦਵੋ ਮੇਰਾ exam hai

    ReplyDelete