ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ ,
ਐਸੀਆਂ ਨੀਂਦਾਂ ਤੋਂ ਮੌਤਾਂ ਚੰਗੀਆਂ |
ਤੇਰੇ ਉਚੇ ਦਰ 'ਤੇ ਦੀਵੇ ਬਾਲ ਕੇ ,
ਤੇਰੀਆਂ ਖ਼ੈਰਾਂ ਹੀ ਰਾਤੀਂ ਮੰਗੀਆਂ |
ਲੰਘੀਆਂ ਹੋਈਆਂ ਗ਼ਮਾਂ ਦੀਆਂ ਪਲਟਣਾਂ ,
ਰਾਤ ਫਿਰ ਸੀਨੇ ਮੇਰੇ ਤੋਂ ਲੰਘੀਆਂ |
ਕੌਣ ਇਨ੍ਹਾਂ ਦੇ ਸਾਵੇ ਪਹਿਰਨ ਲੈ ਗਿਆ ,
ਕਰ ਗਿਆ ਸ਼ਾਖਾਂ ਨੂੰ ਨੰਗ ਮੁਨੰਗੀਆਂ |
ਰਾਤ ਉਹਨਾਂ ਮੂਰਤਾਂ ਤੋਂ ਡਰ ਗਿਆ ,
ਜੋ ਕਦੇ ਆਪੇ ਸੀ ਕੰਧੀ ਟੰਗੀਆਂ |
ਰਾਤ ਇਕ ਦਰਿਆ ਸੁਣਾਉਂਦਾ ਸੀ ਗ਼ਜ਼ਲ ,
ਉਸ ਦੀਆਂ ਲਹਿਰਾਂ ਸੀ ਸੂਰਜ-ਰੰਗੀਆਂ |
ਵਸਦੀਆਂ ਨੇ ਹੋਰ ਮਨ ਵਿਚ ਸੂਰਤਾਂ ,
ਮੂਰਤਾਂ ਤੂੰ ਹੋਰ ਘਰ ਵਿਚ ਟੰਗੀਆਂ |
ਐਸੀਆਂ ਨੀਂਦਾਂ ਤੋਂ ਮੌਤਾਂ ਚੰਗੀਆਂ |
ਤੇਰੇ ਉਚੇ ਦਰ 'ਤੇ ਦੀਵੇ ਬਾਲ ਕੇ ,
ਤੇਰੀਆਂ ਖ਼ੈਰਾਂ ਹੀ ਰਾਤੀਂ ਮੰਗੀਆਂ |
ਲੰਘੀਆਂ ਹੋਈਆਂ ਗ਼ਮਾਂ ਦੀਆਂ ਪਲਟਣਾਂ ,
ਰਾਤ ਫਿਰ ਸੀਨੇ ਮੇਰੇ ਤੋਂ ਲੰਘੀਆਂ |
ਕੌਣ ਇਨ੍ਹਾਂ ਦੇ ਸਾਵੇ ਪਹਿਰਨ ਲੈ ਗਿਆ ,
ਕਰ ਗਿਆ ਸ਼ਾਖਾਂ ਨੂੰ ਨੰਗ ਮੁਨੰਗੀਆਂ |
ਰਾਤ ਉਹਨਾਂ ਮੂਰਤਾਂ ਤੋਂ ਡਰ ਗਿਆ ,
ਜੋ ਕਦੇ ਆਪੇ ਸੀ ਕੰਧੀ ਟੰਗੀਆਂ |
ਰਾਤ ਇਕ ਦਰਿਆ ਸੁਣਾਉਂਦਾ ਸੀ ਗ਼ਜ਼ਲ ,
ਉਸ ਦੀਆਂ ਲਹਿਰਾਂ ਸੀ ਸੂਰਜ-ਰੰਗੀਆਂ |
ਵਸਦੀਆਂ ਨੇ ਹੋਰ ਮਨ ਵਿਚ ਸੂਰਤਾਂ ,
ਮੂਰਤਾਂ ਤੂੰ ਹੋਰ ਘਰ ਵਿਚ ਟੰਗੀਆਂ |
No comments:
Post a Comment