ਤੇਰੇ ਬਿਨ ਜੀ ਸਕੇ ਨਾ ,ਇਉਂ ਤਾਂ ਨਹੀਂ ,
ਤੇਰੇ ਬਿਨ ਦਿਨ ਪਰ ਇਉਂ ਗੁਜ਼ਰਦੇ ਨੇ |
ਚੰਦ ਸੂਰਜ ਜਿਵੇਂ ਕਿ ਸਿਫ਼ਰੇ ਨੇ ,
ਜੇਹੇ ਡੁਬਦੇ ਨੇ ਤੇਹੇ ਚੜ੍ਹਦੇ ਨੇ |
ਲਫ਼ਜ਼ ਡਰਦੇ ਨੇ ਕੋਰੇ ਸਫਿਆਂ ਤੋਂ ,
ਤੇ ਸਫ਼ੇ ਨਜ਼ਮ ਕੋਲੋਂ ਡਰਦੇ ਨੇ |
ਅੱਗ ਦੇ ਲਾਂਬੂ ਧੂੰਏ ਦੀ ਭਾਸ਼ਾ ਵਿਚ ,
ਤਰਜਮਾ ਹਰ ਸਤਰ ਦਾ ਕਰਦੇ ਨੇ |
ਇਸ ਦਾ ਮਤਲਬ ਨ ਇਹ ਸਮਝ ਕਿ ਜਿਵੇਂ ,
ਮੈਨੂੰ ਮਿੱਟੀ ਦੇ ਨਾਲ ਪਿਆਰ ਨਹੀਂ |
ਜੇ ਮੈਂ ਆਖਾਂ ਕਿ ਅਜ ਇਹ ਤਪਦੀ ਹੈ ,
ਜੇ ਮੈਂ ਆਖਾਂ ਕਿ ਪੈਰ ਸੜਦੇ ਨੇ |
ਇਹ ਮੇਰੇ ਪਾਣੀਆਂ ਨੂੰ ਮਿਹਣਾ ਹੈ ,
ਇਹ ਮੇਰੇ ਪਿਆਰ ਨੂੰ ਨਿਹੋਰਾ ਹੈ |
ਮੇਰੇ ਹੁੰਦਿਆਂ ਬਹਾਰ ਦੀ ਰੁੱਤੇ ,
ਤੇਰੇ ਟਾਹਣਾਂ ਤੋਂ ਪੱਤ ਝੜਦੇ ਨੇ |
ਉਹ ਵੀ ਲੇਖਕ ਨੇ ਤਪਦੀ ਰੇਤ 'ਤੇ ਜੋ ,
ਰੋਜ਼ ਲਿਖਦੇ ਨੇ ਹਰਫ਼ ਪੈੜਾਂ ਦੇ |
ਉਹ ਵੀ ਪਾਠਕ ਨੇ ਸਰਦ ਰਾਤ 'ਚ ਜੋ ,
ਤਾਰਿਆਂ ਦੀ ਕਿਤਾਬ ਪੜਦੇ ਨੇ |
ਸੁੱਖਾਂ ਦੇ ਹਕਦਾਰ ਨੇ ਸਾਰੇ ,
ਕੋਈ ਦੁੱਖਾਂ ਦਾ ਜ਼ਿੰਮੇਵਾਰ ਨਹੀਂ |
ਕੋਈ ਖੁਦ ਜਗ ਕੇ ਨਾ ਬਣੇ ਸੂਰਜ ,
ਧੁੱਪਾਂ ਮਲਣ ਨੂੰ ਸਾਰੇ ਲੜਦੇ ਨੇ |
ਯਾਰ ਰੁੱਸੇ ਤੇ ਦੇਵਤੇ ਰੁੱਸੇ ,
ਸਾਡੇ ਸਾਰੇ ਫਰੇਸ਼ਤੇ ਗੁੱਸੇ |
ਸਾਡੇ ਚਿਹਰੇ ਦਾ ਕੋਈ ਅਕਸ ਨਹੀਂ ,
ਨੀਰ ਕੋਲੋਂ ਦੀ ਇਉਂ ਗੁਜ਼ਰਦੇ ਨੇ |
ਤੇਰੇ ਬਿਨ ਦਿਨ ਪਰ ਇਉਂ ਗੁਜ਼ਰਦੇ ਨੇ |
ਚੰਦ ਸੂਰਜ ਜਿਵੇਂ ਕਿ ਸਿਫ਼ਰੇ ਨੇ ,
ਜੇਹੇ ਡੁਬਦੇ ਨੇ ਤੇਹੇ ਚੜ੍ਹਦੇ ਨੇ |
ਲਫ਼ਜ਼ ਡਰਦੇ ਨੇ ਕੋਰੇ ਸਫਿਆਂ ਤੋਂ ,
ਤੇ ਸਫ਼ੇ ਨਜ਼ਮ ਕੋਲੋਂ ਡਰਦੇ ਨੇ |
ਅੱਗ ਦੇ ਲਾਂਬੂ ਧੂੰਏ ਦੀ ਭਾਸ਼ਾ ਵਿਚ ,
ਤਰਜਮਾ ਹਰ ਸਤਰ ਦਾ ਕਰਦੇ ਨੇ |
ਇਸ ਦਾ ਮਤਲਬ ਨ ਇਹ ਸਮਝ ਕਿ ਜਿਵੇਂ ,
ਮੈਨੂੰ ਮਿੱਟੀ ਦੇ ਨਾਲ ਪਿਆਰ ਨਹੀਂ |
ਜੇ ਮੈਂ ਆਖਾਂ ਕਿ ਅਜ ਇਹ ਤਪਦੀ ਹੈ ,
ਜੇ ਮੈਂ ਆਖਾਂ ਕਿ ਪੈਰ ਸੜਦੇ ਨੇ |
ਇਹ ਮੇਰੇ ਪਾਣੀਆਂ ਨੂੰ ਮਿਹਣਾ ਹੈ ,
ਇਹ ਮੇਰੇ ਪਿਆਰ ਨੂੰ ਨਿਹੋਰਾ ਹੈ |
ਮੇਰੇ ਹੁੰਦਿਆਂ ਬਹਾਰ ਦੀ ਰੁੱਤੇ ,
ਤੇਰੇ ਟਾਹਣਾਂ ਤੋਂ ਪੱਤ ਝੜਦੇ ਨੇ |
ਉਹ ਵੀ ਲੇਖਕ ਨੇ ਤਪਦੀ ਰੇਤ 'ਤੇ ਜੋ ,
ਰੋਜ਼ ਲਿਖਦੇ ਨੇ ਹਰਫ਼ ਪੈੜਾਂ ਦੇ |
ਉਹ ਵੀ ਪਾਠਕ ਨੇ ਸਰਦ ਰਾਤ 'ਚ ਜੋ ,
ਤਾਰਿਆਂ ਦੀ ਕਿਤਾਬ ਪੜਦੇ ਨੇ |
ਸੁੱਖਾਂ ਦੇ ਹਕਦਾਰ ਨੇ ਸਾਰੇ ,
ਕੋਈ ਦੁੱਖਾਂ ਦਾ ਜ਼ਿੰਮੇਵਾਰ ਨਹੀਂ |
ਕੋਈ ਖੁਦ ਜਗ ਕੇ ਨਾ ਬਣੇ ਸੂਰਜ ,
ਧੁੱਪਾਂ ਮਲਣ ਨੂੰ ਸਾਰੇ ਲੜਦੇ ਨੇ |
ਯਾਰ ਰੁੱਸੇ ਤੇ ਦੇਵਤੇ ਰੁੱਸੇ ,
ਸਾਡੇ ਸਾਰੇ ਫਰੇਸ਼ਤੇ ਗੁੱਸੇ |
ਸਾਡੇ ਚਿਹਰੇ ਦਾ ਕੋਈ ਅਕਸ ਨਹੀਂ ,
ਨੀਰ ਕੋਲੋਂ ਦੀ ਇਉਂ ਗੁਜ਼ਰਦੇ ਨੇ |
No comments:
Post a Comment