Saturday 10 March 2012

ਗਜ਼ਲ ਇਕ ਲਹਿਰ ਦੇ ਉਛਲਣ ਦਾ ਨਾਂ ਹੈ

ਗਜ਼ਲ ਇਕ ਲਹਿਰ ਦੇ ਉਛਲਣ ਦਾ ਨਾਂ ਹੈ
ਕਿਨਾਰੇ ਖੋਰ ਕੇ ਪਰਤਣ ਦਾ ਨਾਂ ਹੈ

ਸ਼ਰਾਂ ਦੀ ਚਾਰਦੀਵਾਰੀ ਦੇ ਅੰਦਰ
ਗਜ਼ਲ ਤਾਂ ਇਸ਼ਕ ਦੇ ਤੜਪਣ ਦਾ ਨਾਂ ਹੈ

ਇਹ ਪਹਿਲਾਂ ਆਪਣੇ ਫਿਰ ਦੂਜਿਆਂ ਦੇ
ਗਜ਼ਲ ਤਾਂ ਦਿਲ ਦੇ ਵਿਚ ਉਤਰਨ ਦਾ ਨਾਂ ਹੈ

ਗਜ਼ਲ ਬੰਦਿਸ਼ ਤਾਂ ਹੈ ਪਰ ਰਾਗ ਵਰਗੀ
ਇਹ ਕੱਸੀਆਂ ਤਾਰਾਂ 'ਚੋਂ ਨਿਕਲਣ ਦਾ ਨਾਂ ਹੈ

ਦਰਖਤਾਂ, ਭਾਂਬੜਾਂ ਤੇ ਪੱਥਰਾਂ 'ਤੇ
ਗਜ਼ਲ ਤਾਂ ਨੀਰ ਬਣ ਬਰਸਣ ਦਾ ਨਾਂ ਹੈ

ਚਿਰਾਗਾਂ ਨੂੰ ਤੇ ਡੁੱਬਦੇ ਸੂਰਜਾਂ ਨੂੰ
ਗਜ਼ਲ ਲਫਜ਼ਾਂ ਦੇ ਵਿਚ ਸਾਂਭਣ ਦਾ ਨਾਂ ਹੈ

ਗਜ਼ਲ ਸੀਮਿਤ ਸੁਰਾਂ ਦੇ ਸਾਜ਼ ਵਿਚੋਂ
ਅਸੰਖਾਂ ਹੀ ਦੁਨਾਂ ਸਿਰਜਣ ਦਾ ਨਾਂ ਹੈ......

No comments:

Post a Comment